😡😕😢🐤🐰🐏a story about car☺☺🐏🐤🐏🏰🗼

in story •  7 years ago 

ਪਿਤਾ ਨਵੀਂ ਲਿਆਂਦੀ ਕਾਰ ਵਿਹੜੇ ਵਿਚ ਖੜੀ ਕਰ ਅੰਦਰ ਗਿਆ ! ਬਾਹਰ ਆਇਆ ਤਾਂ ਦੂਰੋਂ ਆਪਨੇ ਨਿੱਕੇ ਜਿਹੇ ਪੁੱਤ ਨੂੰ ਕਾਰ ਤੇ ਰੇੰਚ ਨਾਲ ਝਰੀਟਾਂ ਪਾਉਂਦਿਆਂ ਦੇਖ ਗੁੱਸੇ ਵਿਚ ਆਪੇ ਤੋਂ ਬਾਹਰ ਹੋ ਗਿਆ ! ਪੁੱਤ ਦੇ ਹਥੋਂ ਰੇੰਚ ਖੋਹ ਕੇ ਕੇ ਓਹਦੇ ਨਾਲ ਹੀ ਓਸਨੂੰ ਬੂਰੀ ਤਰਾਂ ਕੁੱਟਣਾ ਸ਼ੂਰੂ ਕਰ ਦਿੱਤਾ ! ਗਲਤੀ ਨਾਲ ਸੱਟ ਸਿਰ ਵਿਚ ਲੱਗ ਗਈ ਤੇ ਨਿੱਕਾ ਜਿਹਾ ਬੱਚਾ ਕੌਮਾ ਵਿਚ ਚਲਾ ਗਿਆ ! ਦੋ ਦਿੰਨ ਬਾਅਦ ਬੇਹੋਸ਼ ਬੱਚੇ ਨੂੰ ਹੋਸ਼ ਆਈ ਤੇ ਬਚਾ ਅਖ੍ਹਾਂ ਵਿਚ ਹੰਝੂ ਲੈ ਬੱਸ ਇੰਨਾ ਹੀ ਕਹ ਸਕਿਆ " i am sorry dad " ਤੇ ਅਗਲੇ ਪਲ ਬਚੇ ਦੀ ਮੌਤ ਹੋ ਗਈ !
ਅਗਲੇ ਦਿੰਨ ਪਿਤਾ ਨੇ ਪੁੱਤ ਦੇ ਦਾਹ ਸੰਸਕਾਰ ਤੋਂ ਬਾਅਦ ਕਾਰ ਤੇ ਪਈਆਂ ਝਰੀਟਾਂ ਨੂੰ ਧਿਆਨ ਨਾਲ ਦੇਖਿਆ ਤੇ ਓਥੇ ਲਿਖਿਆ ਸੀ " love you dad "....ਪਛਤਾਵੇ ਦੀ ਅੱਗ ਐਸੀ ਮਚੀ ਕੇ ਪਿਤਾ ਵੀ ਦਿਲ ਦੇ ਦੌਰੇ ਨਾਲ ਚੱਲ ਵਸਿਆ ....!
......
ਗੁੱਸੇ ਤੇ ਪਿਆਰ ਦੀ ਕੋਈ ਹੱਦ ਨਹੀਂ ਹੁੰਦੀ ..!
ਚੀਜਾਂ ਵਰ੍ਤਨ ਲਈ ਤੇ ਇਨਸਾਨ ਪਿਆਰ ਕਰਨ ਲਈ ਹੁੰਦੇ ਹਨ .
ਪਰ ਅੱਜ ਦੇ ਸਮਾਜ ਵਿਚ ਇਸ ਤੋਂ ਉਲਟਾ ਹੋ ਰਿਹਾ ਹੈ !
ਇਨਸਾਨ ਨੂੰ ਵਰਤਿਆ ਜਾ ਰਿਹਾ ਤੇ ਚੀਜਾਂ ਨਾਲ ਪਿਆਰ ਕੀਤਾ ਜਾ ਰਿਹਾ ਹੈ .....!
ਰੱਬ ਰਾਖਾ

Authors get paid when people like you upvote their post.
If you enjoyed what you read here, create your account today and start earning FREE STEEM!