a story about guruduwaras

in informationstorys •  8 years ago 

ਅੱਜ ਵੇਖਣਾ ਏ ਕਿ ਕਿਨੇ ਕੁ ਵੀਰ ਇਸ ਪੋਸਟ ਨੁੰ ਸ਼ੇਅਰ ਕਰਨ ਦਾ ਦਮ ਰੱਖਦੇ ਨੇ ..
..." ਇੱਕ ਜਰੂਰੀ ਬੇਨਤੀ "....
ਇਗਨੋਰ ਨਾ ਕਰਨਾ ਜੀ ,,
ਇਕ ਵਾਰ ਜਰੂਰ ਪੜੋ ਜੀ "
ਜਦੋਂ ਤਕ ਗੁਰਦੁਆਰਿਆਂ ਵਿਚ "ਆਸਾ ਕੀ ਵਾਰ"* ਦੀ ਅੰਮ੍ਰਿਤ ਬਾਣੀ ਗੂੰਜਦੀ ਰਹੇਗੀ, ਕੋਈ ਵੀ ਮੋਹਨ ਭਾਗਵਤ , ਸਿੱਖਾਂ ਨੂੰ ਹਿੰਦੂ ਸਾਬਿਤ ਕਰਨ ਦੀ ਹਿੰਮਤ ਨਹੀ ਕਰ ਸਕੇਗਾ । ਜਪੁ ਜੀ , ਅਨੰਦ ਸਾਹਿਬ* ਸੰਪੂਰਨ ਪੜ੍ਹਨਾ ਜੀ ।
ਆਰ. ਐਸ. ਐਸ. ਦੇ ਲੋਕ ਸਿੱਖਾਂ ਨੂੰ ਹਿੰਦੂ ਮੱਤ ਦਾ ਇਕ ਹਿੱਸਾ ਸਾਬਿਤ ਕਰਨ ਵਿਚ ਅਪਣਾਂ ਪੂਰਾ ਜੋਰ ਕਈਂ ਸਦੀਆਂ ਤੋਂ ਲਾਂਉਦੇ ਰਹੇ ਨੇ। ਭਾਵੇ ਇਨ੍ਹਾਂ ਦਾ ਮੁੱਖੀ ਕੇ. ਸੁਦਰਸ਼ਨ ਰਿਹਾ ਹੋਵੇ, ਜੋ ਹੁਣ ਪਰਲੋਕ ਸਿਧਾਰ ਚੁਕਾ ਹੈ , ਭਾਵੇਂ ਮੌਜੂਦਾ ਮੁੱਖੀ ਮੋਹਨ ਭਾਗਵਤ ਹੋਵੇ, ਇਹ ਵਕਤ ਵਕਤ ਤੇ ਇਹੋ ਜਹੇ ਬੇਹੂਦਾ ਬਿਆਨ ਦਿੰਦੇ ਰਹੇ ਹਨ ਕਿ "ਸਿੱਖ, ਹਿੰਦੂ ਹੀ ਹਨ" ਤਾਂਕਿ ਸਿੱਖਾਂ ਦੀ ਕੱਚੀ ਸੋਚ ਵਾਲੀ, ਨਵੀਂ ਪਨੀਰੀ ਦੇ ਮਨ ਵਿੱਚ ਇਹ ਬੀਜ ਬੋ ਦਿਤਾ ਜਾਵੇ ਕਿ "ਅਸੀ ਹਿੰਦੂ ਹੀ ਹਾਂ"। ਪਹਿਲਾਂ ਕਹਿਆ ਜਾਂਦਾ ਸੀ "ਹਿੰਦੂ ,ਮੁਸਲਿਮ ਸਿੱਖ ਇਸਾਈ, ਆਪਸ ਮੇਂ ਸਭ ਭਾਈ ਭਾਈ" ਹੁਣ ਇਹ ਜੋ ਵੀ ਗੱਲ ਕਰਦੇ ਨੇ ਉਸ ਵਿਚ "ਹਿੰਦੂ ਮੁਸਲਿਮ "ਹੀ ਕਹਿੰਦੇ ਨੇ । ਇਸ ਨਾਅਰੇ ਵਿਚੋਂ ਇਨ੍ਹਾਂ ਨੇ ਸਿੱਖਾਂ ਤੇ ਇਸਾਈਆਂ ਦਾ ਨਾਮ, ਹਟਾ ਦਿਤਾ ਹੈ, ਕਿਉ ਕਿ ਈਸਾਈਆਂ ਨੂੰ ਤਾਂ ਉਹ ਬਾਹਰੋਂ ਆਇਆ ਕਹਿੰਦੇ ਹਨ ਅਤੇ ਸਿੱਖਾਂ ਨੂੰ ਹਿੰਦੂ ਦਸਦੇ ਹਨ। ਇਸ ਲਈ ਇਹ ਹੁਣ "ਹਿੰਦੂ ,ਮੁਸਲਿਮ, ਸਿੱਖ, ਇਸਾਈ" ਨਹੀ ਕਹਿੰਦੇ।
ਆਸਾ ਕੀ ਵਾਰ ਦੀ ਅੰਮ੍ਰਿਤ ਬਾਣੀ*
ਆਉ ! ਇਸ ਬਾਰੇ ਵੀ ਥੋੜਾ ਵਿਚਾਰ ਕਰ ਲਈਏ ! ਗੁਰੂ ਸਾਹਿਬਾਨ ਦੇ ਜੀਵਨ ਕਾਲ ਤੋਂ ਹੀ ਇਹ ਮਰਿਆਦਾ ਚਲੀ ਆ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ "ਆਸਾ ਕੀ ਵਾਰ" ਦੇ ਨਾਲ ਹੀ ਸਾਡੇ ਗੁਰੂ ਘਰ ਦਾ ਨਿਤਨੇਮ ਅੰਮ੍ਰਿਤ ਵੇਲੇ ਸ਼ੁਰੂ ਹੂੰਦਾ ਹੈ। ਇਹ ਉਹ ਅੰਮ੍ਰਿਤ ਬਾਣੀ ਹੈ, ਜੋ ਬ੍ਰਾਹਮਣ ਅਤੇ ਬ੍ਰਾਹਮਣੀ ਕਰਮਕਾਂਡਾਂ ਦਾ ਪੁਰਜੋਰ ਖੰਡਨ ਕਰਦੀ ਹੈ ਅਤੇ ਇਹ ਸਾਬਿਤ ਕਰਦੀ ਹੈ ਕੇ ਗੁਰੂ ਨਾਨਕ ਦਾ ਸਿੱਖ "ਹਿੰਦੂ" ਨਹੀ ਹੋ ਸਕਦਾ। ਕਿਉਕਿ ਗੁਰੂ ਨਾਨਕ ਸਾਹਿਬ ਤਾਂ ਆਪ ਇਸ ਬਾਣੀ ਵਿਚ ਬ੍ਰਾਹਮਣ ਅਤੇ ਬ੍ਰਾਹਮਣ ਦੀ ਅਧਆਤਮਿਕ ਰੀਤੀਆਂ ਨੂੰ "ਫੋਕਟ" ਕਹਿ ਕੇ ਉਸ ਨੂੰ ਸਿਰੇ ਤੋਂ ਹੀ ਰੱਦ ਕਰ ਰਹੇ ਨੇ।
ਮ:੧ ॥ ਪੜਿ ਪੁਸਤਕ ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ॥ ਮੁਖਿ ਝੂਠ ਬਿਭੂਖਣ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ ॥ ਗਲਿ ਮਾਲਾ ਤਿਲਕੁ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥ ਜੇ ਜਾਣਸਿ ਬ੍ਰਹਮੰ ਕਰਮੰ ॥ ਸਭਿ ਫੋਕਟ ਨਿਸਚਉ ਕਰਮੰ॥ ਕਹੁ ਨਾਨਕ ਨਿਹਚਉ ਧਿਆਵੈ॥ ਵਿਣੁ ਸਤਿਗੁਰ ਵਾਟ ਨ ਪਾਵੈ॥੨॥ ਅੰਕ ੪੭੦॥
ਇਸ ਬਾਣੀ ਨੂੰ ਸੁਣ ਕੇ ਸਿੱਖਾਂ ਨੂੰ ਹਿੰਦੂ ਕਹਿਣ ਵਾਲੇ ਬਿਪਰ ਦੀਆਂ ਸਾਰੀ ਸਾਜਿਸ਼ਾਂ ਫੇਲ ਹੋ ਜਾਂਦੀਆ ਹਨ। ਕਿਉਕਿ ਇਥੇ ਤਾਂ ਗੁਰੂ ਨਾਨਕ ਸਾਹਿਬ ਉਸ ਸਿਲ (ਮੂਰਤੀ) ਪੂਜਨ ਵਾਲੇ, ਬਗੁਲੇ ਵਾਂਗ ਸਮਾਧੀ ਲਾਉਣ ਵਾਲੇ, ਗਲੇ ਵਿਚ ਮਾਲਾ ਅਤੇ ਮੱਥੇ ਤੇ ਤਿਲਕ ਲਾਉਣ ਵਾਲੇ, ਲੱਕ ਧੋਤੀ ਬੰਨਣ ਵਾਲੇ ਬ੍ਰਾਹਮਣ ਦੇ ਸਾਰੇ ਕਰਮਾਂ ਨੂੰ ਫੋਕਟ ਦਸ ਰਹੇ ਨੇ। ਫਿਰ ਗੁਰੂ ਦਾ ਸਿੱਖ ਬ੍ਰਾਹਮਣ ਕਿਵੇ ਹੋ ਸਕਦਾ ਹੈ ?
ਮੋਹਨ ਭਾਗਵਤ ਦੇ ਬਿਆਨ ਦੇਣ ਨਾਲ ਕੀ ਹੂੰਦਾ ਹੈ ? ਕੀ ਇਸ ਦੇ ਕਹਿਣ ਨਾਲ ਸਿੱਖ, ਹਿੰਦੂ ਬਣ ਜਾਂਣਗੇ ?
ਸਿਖ ਵੀਰੋ ! ਯਾਦ ਰੱਖੋ ! ਕਿ ਜਦੋਂ ਤਕ ਗੁਰਦੁਆਰਿਆਂ ਵਿਚ " ਆਸਾ ਕੀ ਵਾਰ " ਦੀ ਨਿਰੋਲ ਅੰਮ੍ਰਿਤ ਬਾਣੀ ਗੂੰਜਦੀ ਰਹੇਗੀ, ਅਤੇ ਹਰ ਸਿੱਖ ਇਸ ਨਾਲ ਜੁੜਿਆ ਰਹੇਗਾ। ਇਸਤੇ ਅਮਲ ਕਰਦਾ ਰਹੇਗਾ। ਕੋਈ ਮੋਹਨ ਭਾਗਵਤ , ਸਿੱਖਾਂ ਨੂੰ ਹਿੰਦੂ ਸਾਬਿਤ ਕਰਨ ਦੀ ਕਦੇ ਹਿੰਮਤ ਨਹੀ ਕਰ ਸਕੇਗਾ।
"ਜੋ ਵੀ ਵੀਰ ਭੈਣ Whatsapp ਤੇ ਗਰੁੱਪ ਅਤੇ Facebook ਤੇ ਪੇਜ ਚਲਾ ਰਹੇ ਹਨ, ਜੋ ਵੀ ਜਿਸ ਜਿਸ ਪੇਜ ਜਾ ਗਰੁੱਪ ਦੇ ਐਡਮਨ ਹਨ, ਕਿਰਪਾ ਕਰਕੇ ਉਹ ਇਸ ਪੋਸਟ ਨੂੰ ਸ਼ੇਅਰ ਜਰੂਰ ਕਰਨ, ਪਰ ਇਗਨੋਰ ਨਾ ਕਰਨਾ ਜੀ ..ਹੋਰ ਵੀ ਮੇਰੇ ਵੀਰ-ਭੈਣ, ਜਿਸ ਕੋਲ ਪ੍ਰਚਾਰ ਦਾ ਜੋ ਵੀ ਸਾਧਨ ਹੈ ਉਸ ਰਾਹੀ ਪ੍ਰਚਾਰ ਕੀਤਾ ਜਾਵੇ ਜੀ, ਸੋ ਸਭ ਨੂੰ ਬੇਨਤੀ ਹੈ ਆਪਣੇ ਆਪਣੇ ਸਾਧਨ ਨੂੰ ਵਰਤੋ ਅਤੇ ਸਿੱਖੀ ਦਾ ਪ੍ਰਚਾਰ ਕਰੋ ਜੀ ,,ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ..ਸਿੱਖ ਸੰਗਤਾਂ ਭੁੱਲ ਚੁਕ ਮਾਫ ਕਰਨਾ ।

Authors get paid when people like you upvote their post.
If you enjoyed what you read here, create your account today and start earning FREE STEEM!
Sort Order:  

God

Hi! I am a robot. I just upvoted you! I found similar content that readers might be interested in:
https://www.facebook.com/kashyaprajput11