# some punjabi shayri

in shayri •  7 years ago 
  • ਇਸ ਦਿਲ ਮਾਸੂਮ ਨੂੰ ਭੁਲੇਖਾ ਜਿਹਾ ਪੈ ਗਿਆ,
    ਤੂੰ ਪਿਆਰ ਨਾਲ ਬੁਲਾਇਆ, ਝੱਲਾ ਤੇਰਾ ਈ ਹੋ ਕੇ ਰਹਿ ਗਿਆ

  • ਮੈਨੂੰ ਰਿਸ਼ਤਿਆਂ ਦੀਆਂ ਲੰਮੀਆਂ ਕਤਾਰਾਂ ਨਾਲ ਮਤਲਬ ਨਹੀਂ,
    ਕੋਈ ਦਿਲੋਂ ਹੋਵੇ ਮੇਰਾ ਤਾਂ ਇਕ ਹੀ ਸ਼ਖਸ਼ ਕਾਫੀ ਏ

  • ਜੇ ਤੂੰ ਮਿਲਦੀ ਨਾਲ ਫਕੀਰੀ ਦੇ
    ਮੈਂ ਚੋਲਾ ਫਕੀਰੀ ਦਾ ਪਾ ਜਾਂਦਾ,
    ਜੇ ਤੂੰ ਮਿਲਦੀ ਵਿੱਚ ਅਸਮਾਨਾ ਦੇ
    ਮੈਂ ਪੰਛੀ ਬਣ ਕੋਈ ਆ ਜਾਂਦਾ,
    ਜੇ ਤੂੰ ਰਾਹੀ ਹੁੰਦੀ ਮੇਰੀਆਂ ਰਾਹਾਂ ਦੀ
    ਧੂੜ ਬਣ ਰਾਹਾਂ 'ਚ ਸਮਾ ਜਾਂਦਾ,
    ਕਾਸ਼!, ਜਿੰਦ ਵੇਚ ਕੇ ਵੀ ਤੂੰ ਮਿਲ ਜਾਂਦੀ
    ਆਪਣੀ ਜਿੰਦ ਵੀ ਲੇਖੇ ਲਾ ਜਾਂਦਾ

  • ਜਿਵੇਂ ਲੰਘਦੀ ਸਰੀਰ ਵਿੱਚੋਂ ਬਿਜਲੀ ਦੀ ਤਾਰ,
    ਕੋਲ ਸਾਡੇ ਆਵੇ ਸਾਡਾ ਜਦ ਖਾਸ !!
    ਬਣ ਇਸ਼ਕੇ ਦਾ ਪਾਣੀ , ਜਾਵਾ ਓਹਦੇ ਬੁੱਲਾਂ ਤੀਕ ,
    ਫਿਰ ਜਾ ਕੇ ਬੁਝਦੀ ਆ ਓਸ ਦੀ ਪਿਆਸ !!

  • ਦੀਵਾਨਾ ਹੋਣਾ ਪੈਂਦਾ ਏ,
    ਮਸਤਾਨਾ ਹੋਣਾ ਪੈਂਦਾ ਏ,
    ਜਿਸ ਰੂਪ ਵਿੱਚ ਰਾਜੀ ਯਾਰ ਹੋਵੇ,
    ਓਹ ਭੇਸ਼ ਵਟਾਉਣਾ ਪੈਂਦਾ ਏ,
    ਏਥੇ ਬੁੱਲੇ ਵਰਗੇ ਮੁਰਸ਼ਿਦ ਨੂੰ ਵੀ,
    ਨੱਚਣਾ ਤੇ ਗਾਉਣਾ ਪੈਂਦਾ ਏ

  • ਅਰਮਾਨ ਵੀ ਬਥੇਰੇ ਨੇ ਪਰ ਸਾਹਾਂ
    ਅਰਮਾਨ ਵੀ ਬਥੇਰੇ ਨੇ ਪਰ ਸਾਹਾਂ ਦੀ ਵੀ ਕਮੀ ਹੈ
    ਖੁਸ਼ੀਆਂ ਵੀ ਬੜੀਆਂ ਨੇ ਪਰ ਅੱਖਾਂ ਵਿਚ ਨਮੀ ਹੈ
    ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ ਵੱਧ ਚਾਹੁਣ ਵਾਲੇ ਬੱਸ ਜਿੰਦਗੀ ਦੇ ਵਿਚ ਤੇਰੀ ਇੱਕ ਕਮੀ ਹੈ

  • ਜੀਵਨ ਵਿੱਚ ਪਿਛੇ ਵੇਖੋ ਜੋ ਬੀਤ
    ਜੀਵਨ ਵਿੱਚ ਪਿਛੇ ਵੇਖੋ (ਜੋ ਬੀਤ ਗਿਆ) ਤਾਂ ਅਨੁਭਵ ਮਿਲੁਗਾ
    ਅੱਗੇ ਵੇਖੋ ਤਾਂ ਆਸ ਮਿਲੂਗੀ ਸੱਜੇ ਖੱਬੇ ਪਾਸੇ ਵੇਖੋ ਸੱਚ ਮਿਲੁਗਾ
    ਆਪਣੇ ਅੰਦਰ ਵੇਖੋ ਤਾਂ ਪ੍ਰਮਾਤਮਾਂ ਤੇ ‍ਆਤਮ ਵਿਸ਼ਵਾਸ ਮਿਲੁਗਾ

Authors get paid when people like you upvote their post.
If you enjoyed what you read here, create your account today and start earning FREE STEEM!